Mandi Gobindgarh News

Mandi Gobindgarh News

Mandi Gobindgarh News and Directory

drlalpathlabs.mandigobindgarh@gmail.com

Hot

Post Top Ad

LightBlog

Post Top Ad

Your Ad Spot

Tuesday, September 26, 2017

ਲੀਚੀ ਖਾਣ ਦੇ ਅਜਿਹੇ ਫਾਇਦੇ ਜਿਹਨੂੰ ਸੁਣ ਹੋ ਜਾਉਗੇ ਹੈਰਾਨ [MY HEALTHY PUNJAB]

September 26, 2017 1
ਲੀਚੀ ਨੂੰ ਫਲਾਂ ਦੀ ਰਾਣੀ ਕਿਹਾ ਜਾਂਦਾ ਹੈ। ਲਾਲ ਲੀਚੀ ਦਾ ਗੁੱਛਾ ਨਾ ਚਾਹੁੰਦੇ ਹੋਏ ਵੀ ਜ਼ਿਆਦਾ ਖਾਦਾ ਜਾਂਦਾ ਹੈ। ਇਸ ‘ਚ ਵੀ ਕਈ ਪੌਸ਼ਟਿਕ ਤੱਤ ਹੁੰਦੇ ਹਨ ਜਿਸ ਕਾਰਣ ਇਸ ਨੂੰ ਖਾਣਾ ਜ਼ਰੂਰੀ ਵੀ ਹੋ ਜਾਂਦਾ ਹੈ। ਲੀਚੀ ਰੋਜ਼ 10-12 ਜ਼ਰੂਰ ਖਾਓ ਪਰ ਇਸ ਤੋਂ ਜ਼ਿਆਦਾ ਖਾਣਾ ਖ਼ਤਰਨਾਕ ਹੋ ਸਕਦਾ ਹੈ।


ਲੀਚੀ ਖਾਣ ਦੇ ਅਨੋਖੇ ਲਾਭ
ਕੈਂਸਰ ਤੋਂ ਬਚਾਓ — ਲੀਚੀ ਚ ‘ਬਾਇਓ ਕੈਮੀਕਲ’ ਪਦਾਰਥ ਹੁੰਦੇ ਹਨ ਜਿਹੜੇ ਕੈਂਸਰ ਦੀਆਂ ਕੋਸ਼ਕਾਵਾਂ ਨੂੰ ਵੱਧਣ ਤੋਂ ਰੋਕਦਾ ਹੈ। ਵੈਸੇ ਤਾਂ ਸਾਰਿਆਂ ਨੂੰ ਹੀ ਇਹ ਫਲ ਖਾਣਾ ਚਾਹੀਦਾ ਹੈ ਪਰ ਔਰਤਾਂ ਨੂੰ ਇਹ ਛਾਤੀ ਦਾ ਕੈਂਸਰ ਹੋਣ ਤੋਂ ਬਚਾ ਸਕਦਾ ਹੈ।


ਐਸੀਡੀਟੀ — ਲੀਚੀ ‘ਚ ਫਾਇਬਰ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਕਰਕੇ ਹਾਜਮਾ ਤੰਦਰੁਸਤ ਹੁੰਦਾ ਹੈ ਕਬਜ਼, ਜਲਣ ਅਤੇ ਅਪੱਚ ਨੂੰ ਵੀ ਠੀਕ ਕਰਦਾ ਹੈ।

ਪੌਸ਼ਕ ਤੱਤ — ਇਸ ‘ਚ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਹਨ। ਮੈਗਨੀਸ਼ੀਅਮ, ਫਾਸਫੋਰਸ, ਆਇਰਨ, ਮਿਨਰਲਜ਼, ਪੋਟਾਸ਼ਿਅਮ, ਕਾਰਬੋਹਾਈਡ੍ਰੇਟਸ, ਵੀਟਾਮਿਨ ਸੀ, ਏ ਅਤੇ ਸੀ, ਬੀਟਾ ਕੈਰੋਟੀਨ ਆਦਿ ਹੁੰਦੇ ਹਨ।


ਖੂਨ ਦੀ ਕਮੀ — ਜੇਕਰ ਖੂਨ ਦੀ ਕਮੀ ਹੈ ਤਾਂ ਵੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।

ਊਰਜਾ ਦਿੰਦਾ ਹੈ — ਜੇਕਰ ਥਕਾਵਟ ਅਤੇ ਸੁਸਤੀ ਜ਼ਿਆਦਾ ਮਹਿਸੂਸ ਕਰਦੇ ਹੋ ਤਾਂ ਲੀਚੀ ਖਾਣਾ ਸ਼ੁਰੂ ਕਰ ਦਿਓ। ਫਰਕ ਤੁਹਾਨੂੰ ਖੁਦ ਮਹਿਸੂਸ ਹੋਵੇਗਾ।

ਚਿਹਰੇ ‘ਤੇ ਨਿਖਾਰ — ਇਸ ਨਾਲ ਵੱਧਦੀ ਉਮਰ ਦਾ ਅਸਰ ਲੇਟ ਹੁੰਦਾ ਹੈ ਅਤੇ ਚਿਹਰੇ ਦੇ ਦਾਗ-ਧੱਬੇ ਨੂੰ ਦੂਰ ਕਰਕੇ ਚਿਹਰੇ ‘ਤੇ ਨਿਖਾਰ ਆਉਂਦਾ ਹੈ।

ਮੋਟਾਪੇ — ਇਸ ਨੂੰ ਖਾਣ ‘ਤੇ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲੱਗਦੀ ਜਿਸ ਕਰਕੇ ਮੋਟਾਪਾ ਵੀ ਨਹੀਂ ਕਰਦੀ।


ਠੰਡ ਤੋਂ ਬਚਾਓ — ਇਸ ਨੂੰ ਖਾਣ ਨਾਲ ਠੰਡ ਤੋਂ ਰਾਹਤ ਮਿਲਦੀ ਹੈ ਜਿਸ ਕਾਰਣ ਸਰਦੀ-ਜ਼ੁਕਾਮ ਵੀ ਘੱਟ ਹੁੰਦਾ ਹੈ।

ਦਿਲ ਦੇ ਦੌਰੇ ਤੋਂ ਬਚਾਓ — ਇਸ ‘ਚ ਮੌਜੂਦ ‘ਪੋਟਾਸ਼ਿਅਮ’ ਹੁੰਦਾ ਹੈ ਜਿਹੜਾ ਦਿਲ ਨੂੰ ਤੰਦਰੁਸਤ ਰੱਖਦਾ ਹੈ।
Read More

ਸਵੇਰੇ ਸਵੇਰੇ ਖਾਲੀ ਪੇਟ ਲਸਣ ਖਾਣ ਦੇ 8 ਫਾਇਦੇ ਏਕਹ ਉੱਡ ਜਾਣਗੇ ਸਭ ਦੇ ਹੋਸ਼ [Desi nukse for better health]

September 26, 2017 0
ਲਸਣ ਦਾ ਇਸਤੇਮਾਲ ਅਸੀਂ ਖਾਣੇ ਦਾ ਸਵਾਦ ਵਧਾਉਣ ਲਈ ਕਰਦੇ ਹਾਂ ਇਸਦੇ ਇਸਤੇਮਾਲ ਨਾਲ ਖਾਣੇ ਦਾ ਟੇਸਟ ਬਦਲ ਜਾਂਦਾ ਹੈ |ਕੀ ਤੁਸੀਂ ਜਾਣਦੇ ਹੋ ਕਿ ਲਸਣ ਦੀ ਇੱਕ ਕਲੀ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ |ਲਸਣ ਤੁਹਾਡੇ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ ਬਲਕਿ ਤੁਹਾਡੀ ਸਿਹਤ ਦਾ ਵੀ ਖਿਆਲ ਰੱਖਦਾ ਹੈ |ਜੇਕਰ ਤੁਸੀਂ ਇਸਦੀ ਇਕ ਕਲੀ ਦਾ ਸੇਵਨ ਖਾਲੀ ਪੇਟ ਕਰਦੇ ਹੋ ਤਾਂ ਇਹ ਸਾਡੇ ਸਰੀਰ ਲਈ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੈ |


ਆਯੁਰਵੇਦ ਵਿਚ ਕਿਹਾ ਜਾਂਦਾ ਹੈ ਕਿ ਇਸਦੇ ਸੇਵਨ ਨਾਲ ਤੁਸੀਂ ਜਵਾਨ ਬਣੇ ਰਹੋਗੇ ਨਾਲ ਹੀ ਇਸਦਾ ਇਸਤੇਮਾਲ ਕਈ ਬਿਮਾਰੀਆਂ ਜਿਵੇਂ -ਬਵਾਸੀਰ ,ਕਬਜ ,ਕੰਨ ਦਾ ਦਰਦ ,ਬਲੱਡ ਪ੍ਰੈਸ਼ਰ ,ਭੁੱਖ ਵਧਾਉਣ ਆਦਿ ਵਿਚ ਕੀਤਾ ਜਾਂਦਾ ਹੈ |ਲਸਣ ਇਕ ਮਹੱਤਵਪੂਰਨ ਪ੍ਰਕਿਰਤਿਕ ਐਂਟੀ-ਬਾਯੋਟਿਕ ਦੀ ਤਰਾਂ ਕੰਮ ਕਰਦਾ ਹੈ |ਆਓ ਜਾਣਦੇ ਹਾਂ ਲਸਣ ਦੇ 8 ਵੱਡੇ ਫਾਇਦੇ….


1-ਦੰਦਾਂ ਦੇ ਦਰਦਾਂ ਵਿਚ -ਜੇਕਰ ਤੁਹਾਡੇ ਵੀ ਦੰਦਾਂ ਵਿਚ ਦਰਦ ਹੁੰਦਾ ਹੈ ਤਾਂ ਲਸਣ ਦੀ ਇਕ ਕਲੀ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ ਇਸ ਵਿਚ ਐਂਟੀ-ਬੈਕਟੀਰੀਅਲ ਅਤੇ ਦਰਦ ਨਿਵਾਰਕ ਗੁਣ ਦੰਦਾਂ ਦੇ ਦਰਦ ਤੋਂ ਰਾਹਤ ਦਿਲਾਉਂਦੇ ਹਨ ਇਸ ਲਈ ਇਸਦੀ ਇਕ ਕਲੀ ਪੀਸ ਕੇ ਦੰਦਾਂ ਵਿਚ ਦਰਦ ਵਾਲੀ ਜਗਾ ਤੇ ਲਗਾਓ |


2-ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ -ਇਸਦਾ ਸੇਵਨ ਕਰਨ ਨਾਲ ਨਾ ਸਿਰਫ ਬਲੱਡ ਸਰਕੂਲੇਸ਼ਨ ਨਿਯੰਤਰਿਤ ਰਹਿੰਦਾ ਹੈ ਬਲਕਿ ਇਹ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ |


3-ਪੇਟ ਸੰਬੰਧੀ ਸਮੱਸਿਆ ਵਿਚ -ਲਸਣ ਪੇਟ ਸੰਬੰਧੀ ਸਮੱਸਿਆਵਾਂ ਦੇ ਲਈ ਕਾਫੀ ਫਾਇਦੇਮੰਦ ਹੈ ਨਾਲ ਹੀ ਇਸਦਾ ਸੇਵਨ ਤੁਹਾਡੇ ਪੇਟ ਵਿਚ ਮੌਜੂਦ ਫਾਲਤੂ ਪਦਾਰਥਾਂ ਨੂੰ ਬਾਹਰ ਕੱਢ ਦਿੰਦਾ ਹੈ |

4-ਨਸਾਂ ਵਿਚ ਹੋ ਰਹੀ ਝਨਝਨਾਹੱਟ ਨੂੰ ਘੱਟ ਕਰੇ -ਇਕ ਸੋਧ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਖਾਲੀ ਪੇਟ ਲਸਣ ਦਾ ਸੇਵਨ ਕਰਨ ਨਾਲ ਨਸਾਂ ਵਿਚ ਝਨਝਨਾਹੱਟ ਦੀ ਸਮੱਸਿਆ ਦੂਰ ਹੋ ਜਾਂਦੀ ਹੈ |

5-ਕੋਲੇਸਟਰੋਲ ਨੂੰ ਕੰਟਰੋਲ ਕਰੇ -ਜੇਕਰ ਤੁਸੀਂ ਲਸਣ ਦਾ ਸੇਵਨ ਖਾਲੀ ਪੇਟ ਕਰਦੇ ਹੋ ਤਾਂ ਇਸ ਨਾਲ ਕੋਲੇਸਟਰੋਲ ਸਤਰ ਵੀ ਘੱਟ ਕਰਨ ਵਿਚ ਮੱਦਦ ਮਿਲਦੀ ਹੈ |


6-ਭੁੱਖ ਵਧਾਉਣ ਵਿਚ -ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਲਸਣ ਦਾ ਸੇਵਨ ਕਰਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ |ਇਹ ਤੁਹਾਡੇ ਡਾਈਜੇਸਟਿਵ ਸਿਸਟਮ ਨੂੰ ਠੀਕ ਕਰਦਾ ਹੈ ਜਿਸ ਨਾਲ ਤੁਹਾਡੀ ਭੁੱਖ ਵੀ ਵੱਧ ਜਾਂਦੀ ਹੈ |ਕਦੇ-ਕਦੇ ਸਾਡੇ ਪੇਟ ਵਿਚ ਐਸਿਡ ਬਣਨ ਲੱਗ ਜਾਂਦਾ ਹੈ ਪਰ ਇਸਦਾ ਸੇਵਨ ਕਰਨ ਨਾਲ ਇਹ ਐਸਿਡ ਨੂੰ ਬਣਨ ਤੋਂ ਰੋਕਦਾ ਹੈ ਜਿਸ ਨਾਲ ਤੁਹਾਨੂੰ ਤਣਾਅ ਤੋਂ ਵੀ ਰਾਹਤ ਮਿਲ ਜਾਂਦੀ ਹੈ |

7-ਪਾਚਣ ਤੰਤਰ ਨੂੰ ਮਜਬੂਤ ਕਰੇ -ਲਸਣ ਤੁਹਾਡੀ ਪਾਚਣ-ਤੰਤਰ ਲਈ ਕਾਫੀ ਫਾਇਦੇਮੰਦ ਹੈ |ਇਸਦਾ ਸੇਵਨ ਕਰਨ ਨਾਲ ਦਮਾਂ ,ਨਮੂਨੀਆਂ ,ਜ਼ੁਕਾਮ ,ਬ੍ਰੋਕਾਈਟਸ ,ਪੁਰਾਣੀ ਸਰਦੀ ,ਕਫ਼ ਆਦਿ ਤੋਂ ਛੁਟਕਾਰਾ ਮਿਲ ਜਾਂਦਾ ਹੈ |


8-ਦਿਲ ਨੂੰ ਸਵਸਥ ਰੱਖਦਾ ਹੈ -ਸਾਡੀਆਂ ਧਮਨੀਆਂ ਕਦੇ-ਕਦੇ ਲਚੀਲਾਪਣ ਖੋ ਦਿੰਦੀਆਂ ਹਨ ਅਤੇ ਲਸਣ ਇਹਨਾਂ ਨੂੰ ਲਚੀਲਾ ਬਣਾਉਣ ਵਿਚ ਬਹੁਤ ਮੱਦਦ ਕਰਦਾ ਹੈ |ਫ੍ਰੀ ਆੱਕਸੀਜਨ ਰੇਡੀਕਲਸ ਨਾਲ ਦਿਲ ਦੀ ਰੱਖਿਆ ਕਰਨ ਵਿਚ ਵੀ ਮੱਦਦ ਮਿਲਦੀ ਹੈ |ਇਸ ਵਿਚ ਮੌਜੂਦ ਸਲਫਰ ਖੂਨ ਦੀਆਂ ਕੋਸ਼ਿਕਾਵਾਂ ਨੂੰ ਬੰਦ ਹੋਣ ਤੋਂ ਰੋਕਦਾ ਹੈ |
Read More

BSNL ਦੀ JIO ਨੂੰ ਟੱਕਰ: ਸਿਰਫ 249 ‘ਚ ਸਭ ਕੁਝ ਫਰੀ [Latest Delhi News] - BSNL vs JIO

September 26, 2017 0




ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਨਵਾਂ ਪਲਾਨ ਸ਼ੁਰੂ ਕੀਤਾ ਹੈ। ਇਸ ਪਲਾਨ ‘ਚ ਜੀਓ ਵਾਂਗ ਹੀ ਲੋਕਲ-ਐਸਟੀਡੀ ਅਨਲਿਮਟਿਡ ਕਾਲਿੰਗ ਤੇ ਰੋਜ਼ਾਨਾ ਇੱਕ ਜੀਬੀ ਡਾਟਾ ਮਿਲੇਗਾ। ਇਸ ਪਲਾਨ ਦੀ ਕੀਮਤ 249 ਰੁਪਏ ਰੱਖੀ ਗਈ ਹੈ। ਇਹ 28 ਦਿਨ ਤੱਕ ਵੈਲਿਡ ਹੋਵੇਗਾ। ਇਸ ਦਾ ਮਤਲਬ ਹੈ ਕਿ ਮਹੀਨੇ ‘ਚ 28 ਜੀਬੀ ਡਾਟਾ ਮਿਲੇਗਾ।
ਹਾਲ ਹੀ ‘ਚ ਕੰਪਨੀ ਨੇ 429 ਰੁਪਏ ਦਾ ਪਲਾਨ ਲਾਂਚ ਕੀਤਾ ਸੀ। ਇਸ ਤਹਿਤ 90 ਦਿਨਾਂ ਲਈ ਅਨਲਿਮਟਿਡ ਵਾਈਸ ਕਾਲ ਤੇ ਇੱਕ ਜੀਬੀ ਡਾਟਾ ਰੋਜ਼ਾਨਾ ਮਿਲੇਗਾ। ਇਸ ਪਲਾਨ ਤਹਿਤ ਕਿਸੇ ਵੀ ਨੈੱਟਵਰਕ ‘ਤੇ 90 ਦਿਨ ਫਰੀ ਕਾਲ ਕੀਤੀ ਜਾ ਸਕਦੀ ਹੈ। ਇੱਕ ਜੀਬੀ ਡਾਟਾ ਵੀ ਰੋਜ਼ਾਨਾ 90 ਦਿਨ ਤੱਕ ਮਿਲੇਗਾ।


ਕੰਪਨੀ ਦੇ ਇਸ ਪਲਾਨ ‘ਚ ਮਿਲਣ ਵਾਲਾ ਡਾਟਾ 3ਜੀ ਹੋਵੇਗਾ। ਹੁਣੇ ਜਿਹੇ ਆਈ ਖਬਰ ਮੁਤਾਬਕ ਬੀਐਸਐਨਐਲ ਜਲਦ ਹੀ ਆਪਣੀ 4ਜੀ ਸੇਵਾਵਾਂ ਸ਼ੁਰੂ ਕਰਨ ਸਕਦਾ ਹੈ। ਕੰਪਨੀ ਨੂੰ ਆਸ ਹੈ ਕਿ ਸਰਕਾਰ ਉਸ ਨੂੰ 4ਜੀ ਤੇ 5ਜੀ ਸੇਵਾਵਾਂ ਲਈ ਸਪੈਕਟ੍ਰਮ ਇਸਤੇਮਾਲ ਦੀ ਇਜਾਜ਼ਤ ਜਲਦ ਦੇ ਦੇਵੇਗਾ।


ਜ਼ਿਕਰਯੋਗ ਹੈ ਕਿ ਇਸ ਵੇਲੇ ਜੀਓ ਤੇ ਏਅਰਟੈਲ (ਮੁੰਬਈ ਸਰਕਲ) ‘ਚ ਹੀ ਇਸ ਵੇਲੇ VoLTE ਸਰਵਿਸ ਦੇ ਰਿਹਾ ਹੈ। ਬਾਕੀ ਕੰਪਨੀਆਂ ਵੀ ਇਸ ‘ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ।

Read More

ਜੀਓ ਹੋਇਆ ਪਿੰਡਾਂ ਵਾਲਿਆਂ ‘ਤੇ ਮਿਹਰਬਾਨ! [Latest Jio News]

September 26, 2017 0
ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ ਜਲਦ ਖਤਮ ਹੋ ਜਾਵੇਗਾ। ਮੁਕੇਸ਼ ਅੰਬਾਨੀ ਦੀ ਕੰਪਨੀ ਦਾ ਜੀਓ ਫੋਨ ਇਸ ਐਤਵਾਰ ਮਤਲਬ 24 ਸਤੰਬਰ ਤੋਂ ਲੋਕਾਂ ਨੂੰ ਪੁੱਜਣਾ ਸ਼ੁਰੂ ਹੋ ਰਿਹਾ ਹੈ। ਕੰਪਨੀ ਨੇ ਫੈਸਲਾ ਲਿਆ ਹੈ ਕਿ ਇਹ ਫੋਨ ਸਭ ਤੋਂ ਪਹਿਲਾਂ ਪਿੰਡਾਂ ਤੇ ਕਸਬਿਆਂ ਦੇ ਗਾਹਕਾਂ ਨੂੰ ਮਿਲੇਗਾ।


ਸੂਤਰਾਂ ਮੁਤਾਬਕ ਜੀਓ ਫੋਨ ਦੀ ਡਿਲੀਵਰੀ ਲਈ ਪਹਿਲਾਂ ਛੋਟੇ ਸ਼ਹਿਰਾਂ ਨੂੰ ਚੁਣਿਆ ਗਿਆ ਹੈ। ਕੰਪਨੀ ਪ੍ਰੀ-ਬੁਕਿੰਗ ਕਰਵਾਉਣ ਵਾਲੇ ਗਾਹਕਾਂ ਨੂੰ ਇਸ ਦੀ ਜਲਦ ਖਬਰ ਭੇਜੇਗੀ ਕਿ ਉਹ ਆਪਣਾ ਜੀਓ ਫੋਨ ਲੈ ਸਕਦੇ ਹਨ। ਜੀਓ ਨੇ ਇਸ ਫੋਨ ਦੀ ਬੁਕਿੰਗ 26 ਅਗਸਤ ਤੋਂ ਸ਼ੁਰੂ ਕੀਤੀ ਸੀ।
ਇੰਡਸਟਰੀ ਦਾ ਕਹਿਣਾ ਹੈ ਕਿ ਪਹਿਲਾਂ ਤਿੰਨ ਦਿਨ ‘ਚ 60 ਲੱਖ ਫੋਨ ਬੁੱਕ ਹੋ ਗਿਆ ਸੀ। ਪਹਿਲਾਂ ਖਬਰਾਂ ਆਈਆਂ ਸੀ ਕਿ ਨਰਾਤਿਆਂ ਤੋਂ ਡਿਲੀਵਰੀ ਸ਼ੁਰੂ ਹੋ ਜਾਵੇਗੀ ਪਰ ਹੁਣ ਕਿਹਾ ਗਿਆ ਹੈ ਕਿ ਸਤੰਬਰ ਦੇ ਅਖੀਰ ‘ਚ ਫੋਨ ਲੋਕਾਂ ਨੂੰ ਮਿਲਣੇ ਸ਼ੁਰੂ ਹੋ ਜਾਣਗੇ।


ਇੰਡਸਟਰੀ ਦਾ ਕਹਿਣਾ ਹੈ ਕਿ ਪਹਿਲਾਂ ਤਿੰਨ ਦਿਨ ‘ਚ 60 ਲੱਖ ਫੋਨ ਬੁੱਕ ਹੋ ਗਿਆ ਸੀ। ਪਹਿਲਾਂ ਖਬਰਾਂ ਆਈਆਂ ਸੀ ਕਿ ਨਰਾਤਿਆਂ ਤੋਂ ਡਿਲੀਵਰੀ ਸ਼ੁਰੂ ਹੋ ਜਾਵੇਗੀ ਪਰ ਹੁਣ ਕਿਹਾ ਗਿਆ ਹੈ ਕਿ ਸਤੰਬਰ ਦੇ ਅਖੀਰ ‘ਚ ਫੋਨ ਲੋਕਾਂ ਨੂੰ ਮਿਲਣੇ ਸ਼ੁਰੂ ਹੋ ਜਾਣਗੇ।
Read More

Post Top Ad

Your Ad Spot