ਲੀਚੀ ਖਾਣ ਦੇ ਅਜਿਹੇ ਫਾਇਦੇ ਜਿਹਨੂੰ ਸੁਣ ਹੋ ਜਾਉਗੇ ਹੈਰਾਨ [MY HEALTHY PUNJAB] - Mandi Gobindgarh News

Mandi Gobindgarh News

Mandi Gobindgarh News and Directory

drlalpathlabs.mandigobindgarh@gmail.com

Hot

Post Top Ad

Your Ad Spot

Tuesday, September 26, 2017

ਲੀਚੀ ਖਾਣ ਦੇ ਅਜਿਹੇ ਫਾਇਦੇ ਜਿਹਨੂੰ ਸੁਣ ਹੋ ਜਾਉਗੇ ਹੈਰਾਨ [MY HEALTHY PUNJAB]

ਲੀਚੀ ਨੂੰ ਫਲਾਂ ਦੀ ਰਾਣੀ ਕਿਹਾ ਜਾਂਦਾ ਹੈ। ਲਾਲ ਲੀਚੀ ਦਾ ਗੁੱਛਾ ਨਾ ਚਾਹੁੰਦੇ ਹੋਏ ਵੀ ਜ਼ਿਆਦਾ ਖਾਦਾ ਜਾਂਦਾ ਹੈ। ਇਸ ‘ਚ ਵੀ ਕਈ ਪੌਸ਼ਟਿਕ ਤੱਤ ਹੁੰਦੇ ਹਨ ਜਿਸ ਕਾਰਣ ਇਸ ਨੂੰ ਖਾਣਾ ਜ਼ਰੂਰੀ ਵੀ ਹੋ ਜਾਂਦਾ ਹੈ। ਲੀਚੀ ਰੋਜ਼ 10-12 ਜ਼ਰੂਰ ਖਾਓ ਪਰ ਇਸ ਤੋਂ ਜ਼ਿਆਦਾ ਖਾਣਾ ਖ਼ਤਰਨਾਕ ਹੋ ਸਕਦਾ ਹੈ।


ਲੀਚੀ ਖਾਣ ਦੇ ਅਨੋਖੇ ਲਾਭ
ਕੈਂਸਰ ਤੋਂ ਬਚਾਓ — ਲੀਚੀ ਚ ‘ਬਾਇਓ ਕੈਮੀਕਲ’ ਪਦਾਰਥ ਹੁੰਦੇ ਹਨ ਜਿਹੜੇ ਕੈਂਸਰ ਦੀਆਂ ਕੋਸ਼ਕਾਵਾਂ ਨੂੰ ਵੱਧਣ ਤੋਂ ਰੋਕਦਾ ਹੈ। ਵੈਸੇ ਤਾਂ ਸਾਰਿਆਂ ਨੂੰ ਹੀ ਇਹ ਫਲ ਖਾਣਾ ਚਾਹੀਦਾ ਹੈ ਪਰ ਔਰਤਾਂ ਨੂੰ ਇਹ ਛਾਤੀ ਦਾ ਕੈਂਸਰ ਹੋਣ ਤੋਂ ਬਚਾ ਸਕਦਾ ਹੈ।


ਐਸੀਡੀਟੀ — ਲੀਚੀ ‘ਚ ਫਾਇਬਰ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਕਰਕੇ ਹਾਜਮਾ ਤੰਦਰੁਸਤ ਹੁੰਦਾ ਹੈ ਕਬਜ਼, ਜਲਣ ਅਤੇ ਅਪੱਚ ਨੂੰ ਵੀ ਠੀਕ ਕਰਦਾ ਹੈ।

ਪੌਸ਼ਕ ਤੱਤ — ਇਸ ‘ਚ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਹਨ। ਮੈਗਨੀਸ਼ੀਅਮ, ਫਾਸਫੋਰਸ, ਆਇਰਨ, ਮਿਨਰਲਜ਼, ਪੋਟਾਸ਼ਿਅਮ, ਕਾਰਬੋਹਾਈਡ੍ਰੇਟਸ, ਵੀਟਾਮਿਨ ਸੀ, ਏ ਅਤੇ ਸੀ, ਬੀਟਾ ਕੈਰੋਟੀਨ ਆਦਿ ਹੁੰਦੇ ਹਨ।


ਖੂਨ ਦੀ ਕਮੀ — ਜੇਕਰ ਖੂਨ ਦੀ ਕਮੀ ਹੈ ਤਾਂ ਵੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।

ਊਰਜਾ ਦਿੰਦਾ ਹੈ — ਜੇਕਰ ਥਕਾਵਟ ਅਤੇ ਸੁਸਤੀ ਜ਼ਿਆਦਾ ਮਹਿਸੂਸ ਕਰਦੇ ਹੋ ਤਾਂ ਲੀਚੀ ਖਾਣਾ ਸ਼ੁਰੂ ਕਰ ਦਿਓ। ਫਰਕ ਤੁਹਾਨੂੰ ਖੁਦ ਮਹਿਸੂਸ ਹੋਵੇਗਾ।

ਚਿਹਰੇ ‘ਤੇ ਨਿਖਾਰ — ਇਸ ਨਾਲ ਵੱਧਦੀ ਉਮਰ ਦਾ ਅਸਰ ਲੇਟ ਹੁੰਦਾ ਹੈ ਅਤੇ ਚਿਹਰੇ ਦੇ ਦਾਗ-ਧੱਬੇ ਨੂੰ ਦੂਰ ਕਰਕੇ ਚਿਹਰੇ ‘ਤੇ ਨਿਖਾਰ ਆਉਂਦਾ ਹੈ।

ਮੋਟਾਪੇ — ਇਸ ਨੂੰ ਖਾਣ ‘ਤੇ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲੱਗਦੀ ਜਿਸ ਕਰਕੇ ਮੋਟਾਪਾ ਵੀ ਨਹੀਂ ਕਰਦੀ।


ਠੰਡ ਤੋਂ ਬਚਾਓ — ਇਸ ਨੂੰ ਖਾਣ ਨਾਲ ਠੰਡ ਤੋਂ ਰਾਹਤ ਮਿਲਦੀ ਹੈ ਜਿਸ ਕਾਰਣ ਸਰਦੀ-ਜ਼ੁਕਾਮ ਵੀ ਘੱਟ ਹੁੰਦਾ ਹੈ।

ਦਿਲ ਦੇ ਦੌਰੇ ਤੋਂ ਬਚਾਓ — ਇਸ ‘ਚ ਮੌਜੂਦ ‘ਪੋਟਾਸ਼ਿਅਮ’ ਹੁੰਦਾ ਹੈ ਜਿਹੜਾ ਦਿਲ ਨੂੰ ਤੰਦਰੁਸਤ ਰੱਖਦਾ ਹੈ।

1 comment:

Post Top Ad

Your Ad Spot