ਸਵੇਰੇ ਸਵੇਰੇ ਖਾਲੀ ਪੇਟ ਲਸਣ ਖਾਣ ਦੇ 8 ਫਾਇਦੇ ਏਕਹ ਉੱਡ ਜਾਣਗੇ ਸਭ ਦੇ ਹੋਸ਼ [Desi nukse for better health] - Mandi Gobindgarh News

Mandi Gobindgarh News

Mandi Gobindgarh News and Directory

drlalpathlabs.mandigobindgarh@gmail.com

Hot

Post Top Ad

Your Ad Spot

Tuesday, September 26, 2017

ਸਵੇਰੇ ਸਵੇਰੇ ਖਾਲੀ ਪੇਟ ਲਸਣ ਖਾਣ ਦੇ 8 ਫਾਇਦੇ ਏਕਹ ਉੱਡ ਜਾਣਗੇ ਸਭ ਦੇ ਹੋਸ਼ [Desi nukse for better health]

ਲਸਣ ਦਾ ਇਸਤੇਮਾਲ ਅਸੀਂ ਖਾਣੇ ਦਾ ਸਵਾਦ ਵਧਾਉਣ ਲਈ ਕਰਦੇ ਹਾਂ ਇਸਦੇ ਇਸਤੇਮਾਲ ਨਾਲ ਖਾਣੇ ਦਾ ਟੇਸਟ ਬਦਲ ਜਾਂਦਾ ਹੈ |ਕੀ ਤੁਸੀਂ ਜਾਣਦੇ ਹੋ ਕਿ ਲਸਣ ਦੀ ਇੱਕ ਕਲੀ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ |ਲਸਣ ਤੁਹਾਡੇ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ ਬਲਕਿ ਤੁਹਾਡੀ ਸਿਹਤ ਦਾ ਵੀ ਖਿਆਲ ਰੱਖਦਾ ਹੈ |ਜੇਕਰ ਤੁਸੀਂ ਇਸਦੀ ਇਕ ਕਲੀ ਦਾ ਸੇਵਨ ਖਾਲੀ ਪੇਟ ਕਰਦੇ ਹੋ ਤਾਂ ਇਹ ਸਾਡੇ ਸਰੀਰ ਲਈ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੈ |


ਆਯੁਰਵੇਦ ਵਿਚ ਕਿਹਾ ਜਾਂਦਾ ਹੈ ਕਿ ਇਸਦੇ ਸੇਵਨ ਨਾਲ ਤੁਸੀਂ ਜਵਾਨ ਬਣੇ ਰਹੋਗੇ ਨਾਲ ਹੀ ਇਸਦਾ ਇਸਤੇਮਾਲ ਕਈ ਬਿਮਾਰੀਆਂ ਜਿਵੇਂ -ਬਵਾਸੀਰ ,ਕਬਜ ,ਕੰਨ ਦਾ ਦਰਦ ,ਬਲੱਡ ਪ੍ਰੈਸ਼ਰ ,ਭੁੱਖ ਵਧਾਉਣ ਆਦਿ ਵਿਚ ਕੀਤਾ ਜਾਂਦਾ ਹੈ |ਲਸਣ ਇਕ ਮਹੱਤਵਪੂਰਨ ਪ੍ਰਕਿਰਤਿਕ ਐਂਟੀ-ਬਾਯੋਟਿਕ ਦੀ ਤਰਾਂ ਕੰਮ ਕਰਦਾ ਹੈ |ਆਓ ਜਾਣਦੇ ਹਾਂ ਲਸਣ ਦੇ 8 ਵੱਡੇ ਫਾਇਦੇ….


1-ਦੰਦਾਂ ਦੇ ਦਰਦਾਂ ਵਿਚ -ਜੇਕਰ ਤੁਹਾਡੇ ਵੀ ਦੰਦਾਂ ਵਿਚ ਦਰਦ ਹੁੰਦਾ ਹੈ ਤਾਂ ਲਸਣ ਦੀ ਇਕ ਕਲੀ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ ਇਸ ਵਿਚ ਐਂਟੀ-ਬੈਕਟੀਰੀਅਲ ਅਤੇ ਦਰਦ ਨਿਵਾਰਕ ਗੁਣ ਦੰਦਾਂ ਦੇ ਦਰਦ ਤੋਂ ਰਾਹਤ ਦਿਲਾਉਂਦੇ ਹਨ ਇਸ ਲਈ ਇਸਦੀ ਇਕ ਕਲੀ ਪੀਸ ਕੇ ਦੰਦਾਂ ਵਿਚ ਦਰਦ ਵਾਲੀ ਜਗਾ ਤੇ ਲਗਾਓ |


2-ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ -ਇਸਦਾ ਸੇਵਨ ਕਰਨ ਨਾਲ ਨਾ ਸਿਰਫ ਬਲੱਡ ਸਰਕੂਲੇਸ਼ਨ ਨਿਯੰਤਰਿਤ ਰਹਿੰਦਾ ਹੈ ਬਲਕਿ ਇਹ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ |


3-ਪੇਟ ਸੰਬੰਧੀ ਸਮੱਸਿਆ ਵਿਚ -ਲਸਣ ਪੇਟ ਸੰਬੰਧੀ ਸਮੱਸਿਆਵਾਂ ਦੇ ਲਈ ਕਾਫੀ ਫਾਇਦੇਮੰਦ ਹੈ ਨਾਲ ਹੀ ਇਸਦਾ ਸੇਵਨ ਤੁਹਾਡੇ ਪੇਟ ਵਿਚ ਮੌਜੂਦ ਫਾਲਤੂ ਪਦਾਰਥਾਂ ਨੂੰ ਬਾਹਰ ਕੱਢ ਦਿੰਦਾ ਹੈ |

4-ਨਸਾਂ ਵਿਚ ਹੋ ਰਹੀ ਝਨਝਨਾਹੱਟ ਨੂੰ ਘੱਟ ਕਰੇ -ਇਕ ਸੋਧ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਖਾਲੀ ਪੇਟ ਲਸਣ ਦਾ ਸੇਵਨ ਕਰਨ ਨਾਲ ਨਸਾਂ ਵਿਚ ਝਨਝਨਾਹੱਟ ਦੀ ਸਮੱਸਿਆ ਦੂਰ ਹੋ ਜਾਂਦੀ ਹੈ |

5-ਕੋਲੇਸਟਰੋਲ ਨੂੰ ਕੰਟਰੋਲ ਕਰੇ -ਜੇਕਰ ਤੁਸੀਂ ਲਸਣ ਦਾ ਸੇਵਨ ਖਾਲੀ ਪੇਟ ਕਰਦੇ ਹੋ ਤਾਂ ਇਸ ਨਾਲ ਕੋਲੇਸਟਰੋਲ ਸਤਰ ਵੀ ਘੱਟ ਕਰਨ ਵਿਚ ਮੱਦਦ ਮਿਲਦੀ ਹੈ |


6-ਭੁੱਖ ਵਧਾਉਣ ਵਿਚ -ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਲਸਣ ਦਾ ਸੇਵਨ ਕਰਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ |ਇਹ ਤੁਹਾਡੇ ਡਾਈਜੇਸਟਿਵ ਸਿਸਟਮ ਨੂੰ ਠੀਕ ਕਰਦਾ ਹੈ ਜਿਸ ਨਾਲ ਤੁਹਾਡੀ ਭੁੱਖ ਵੀ ਵੱਧ ਜਾਂਦੀ ਹੈ |ਕਦੇ-ਕਦੇ ਸਾਡੇ ਪੇਟ ਵਿਚ ਐਸਿਡ ਬਣਨ ਲੱਗ ਜਾਂਦਾ ਹੈ ਪਰ ਇਸਦਾ ਸੇਵਨ ਕਰਨ ਨਾਲ ਇਹ ਐਸਿਡ ਨੂੰ ਬਣਨ ਤੋਂ ਰੋਕਦਾ ਹੈ ਜਿਸ ਨਾਲ ਤੁਹਾਨੂੰ ਤਣਾਅ ਤੋਂ ਵੀ ਰਾਹਤ ਮਿਲ ਜਾਂਦੀ ਹੈ |

7-ਪਾਚਣ ਤੰਤਰ ਨੂੰ ਮਜਬੂਤ ਕਰੇ -ਲਸਣ ਤੁਹਾਡੀ ਪਾਚਣ-ਤੰਤਰ ਲਈ ਕਾਫੀ ਫਾਇਦੇਮੰਦ ਹੈ |ਇਸਦਾ ਸੇਵਨ ਕਰਨ ਨਾਲ ਦਮਾਂ ,ਨਮੂਨੀਆਂ ,ਜ਼ੁਕਾਮ ,ਬ੍ਰੋਕਾਈਟਸ ,ਪੁਰਾਣੀ ਸਰਦੀ ,ਕਫ਼ ਆਦਿ ਤੋਂ ਛੁਟਕਾਰਾ ਮਿਲ ਜਾਂਦਾ ਹੈ |


8-ਦਿਲ ਨੂੰ ਸਵਸਥ ਰੱਖਦਾ ਹੈ -ਸਾਡੀਆਂ ਧਮਨੀਆਂ ਕਦੇ-ਕਦੇ ਲਚੀਲਾਪਣ ਖੋ ਦਿੰਦੀਆਂ ਹਨ ਅਤੇ ਲਸਣ ਇਹਨਾਂ ਨੂੰ ਲਚੀਲਾ ਬਣਾਉਣ ਵਿਚ ਬਹੁਤ ਮੱਦਦ ਕਰਦਾ ਹੈ |ਫ੍ਰੀ ਆੱਕਸੀਜਨ ਰੇਡੀਕਲਸ ਨਾਲ ਦਿਲ ਦੀ ਰੱਖਿਆ ਕਰਨ ਵਿਚ ਵੀ ਮੱਦਦ ਮਿਲਦੀ ਹੈ |ਇਸ ਵਿਚ ਮੌਜੂਦ ਸਲਫਰ ਖੂਨ ਦੀਆਂ ਕੋਸ਼ਿਕਾਵਾਂ ਨੂੰ ਬੰਦ ਹੋਣ ਤੋਂ ਰੋਕਦਾ ਹੈ |

No comments:

Post a Comment

Post Top Ad

Your Ad Spot