ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਖਰਤਾ ਅਭਿਆਨ ਤਹਿਤ ਜਿਲੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਸਿੱਖਿਅਤ ਕੀਤਾ ਜਾਵੇਗਾ- ਬਰਾੜ [Fatehgarh Sahib News] - Mandi Gobindgarh News

Mandi Gobindgarh News

Mandi Gobindgarh News and Directory

drlalpathlabs.mandigobindgarh@gmail.com

Hot

Post Top Ad

Your Ad Spot

Friday, August 11, 2017

ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਖਰਤਾ ਅਭਿਆਨ ਤਹਿਤ ਜਿਲੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਸਿੱਖਿਅਤ ਕੀਤਾ ਜਾਵੇਗਾ- ਬਰਾੜ [Fatehgarh Sahib News]

Photo%2BDC%2BMeeting


 ਫਤਹਿਗੜ੍ਹ ਸਾਹਿਬ (10 ਅਗਸਤ) : ਡਿਜੀਟਲ ਸਾਖਰਤਾ ਪ੍ਰੋਜੈਕਟ ਅਧੀਨ ਜਿਲੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਡਿਜੀਟਲ ਸਾਖਰਤਾ ਵਿੱਚ ਸਿੱਖਿਅਤ ਹੋਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਘਰ ਬੈਠੇ ਹੀ  ਬੈਂਕਾਂ ਨਾਲ ਸਬੰਧਤ ਅਤੇ ਹੋਰ ਕੰਮਾਂ ਦੀ ਆਨਲਾਈਨ ਜਾਣਕਾਰੀ ਹਾਸਲ ਕਰ ਸਕਣ ਅਤੇ ਉਹਨਾਂ ਨੂੰ ਆਪਣੇ ਕੰਮਾਂ ਲਈ ਖੱਜਲ ਖੁਆਰ ਨਾਂ ਹੋਣਾ ਪਵੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੰਵਲਪ੍ਰੀਤ ਬਰਾੜ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਖਰਤਾ ਅਭਿਆਨ ਪ੍ਰੋਜੈਕਟ ਦੀ ਜਿਲਾ ਪੱਧਰੀ ਕਮੇਟੀ ਦੀ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਦਿੱਤੇ।
ਇਸ ਮੌਕੇ ਜਾਣਕਾਰੀ ਦਿੰਦਿਆ ਪ੍ਰੋਜੈਕਟ ਕੋਆਰਡੀਨੇਟਰ ਸ੍ਰ: ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਪਿੰਡ ਪੱਧਰ  ਤੇ ਲੋਕਾਂ ਨੂੰ ਡਿਜੀਟਲ ਸਾਖਰਤਾ ਵਿੱਚ ਸਿੱਖਿਅਤ ਕਰਨ ਲਈ ਪਿੰਡ ਪੱਧਰ ਤੇ ਐਂਟਰਪਨਿਉਰ(ਵੀ ਐਲ ਈ) ਨਿਯੁਕਤ ਕੀਤੇ ਜਾਣਗੇ ਜੋ ਕਿ ਪਿੰਡ ਦੇ ਲੋਕਾਂ ਨੂੰ ਇੰਟਰਨੇਟ, ਏ ਟੀ ਐਮ, ਜੀ ਮੇਲ ਅਤੇ ਬੈਕਿੰਗ ਬਾਰੇ ਸਿੱਖਿਅਤ  ਕਰਨਗੇ। ਉਹਨਾਂ ਕਿਹਾ ਕਿ ਵੀ ਐਲ ਈ  ਬਾਰਵੀਂ ਪਾਸ ਹੋਣਾ ਚਾਹੀਦਾ ਹੈ,ਉਸ ਕੋਲ ਆਪਣਾ ਕੰਪਿਊਟਰ/ਲੈਪਟਾਪ ਹੋਣਾ ਚਾਹੀਦਾ ਹੈ, ਉਸਦਾ ਪੈਨ ਕਾਰਡ ਅਤੇ ਆਧਾਰ ਕਾਰਡ ਬਣਿਆ ਹੋਣਾ ਚਾਹੀਦਾ ਹੈ ਅਤੇ ਪਿੰਡ ਦੇ ਲੋਕਾਂ ਨੂੰ ਸਿੱਖਿਅਤ ਕਰਨ ਲਈ ਉਹਨਾਂ ਦੇ ਬੈਠਣ ਲਈ ਜਗ੍ਹਾ ਦਾ ਇੰਤਜਾਮ ਵੀ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵੀ ਐਲ ਈ ਨੂੰ 300/- ਰੁਪਏ ਪ੍ਰਤੀ ਵਿਅਕਤੀ ਸਿੱਖਿਅਤ ਕਰਨ ਲਈ ਮਾਨਭੱਤੇ ਵਜੋਂ ਦਿੱਤੇ ਜਾਣਗੇ। ਇਹ ਟ੍ਰ੍ਰੇਨਿੰਗ 10 ਦਿਨਾਂ ਦੀ ਹੋਵੇਗੀ।  ਟ੍ਰੇਨਿੰਗ ਉਪਰੰਤ ਸਿੱਖਿਆਰਥੀ ਦਾ ਪੇਪਰ ਲਿਆ ਜਾਵੇਗਾ ਅਤੇ ਪਾਸ ਕਰਨ ਉਪਰੰਤ ਉਸਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਉਹਨਾ ਦੱਸਿਆ ਕਿ ਇਹ ਸਿੱਖਿਆ ਬਿਲਕੁਲ ਮੁਫਤ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਮੂਹ ਬੀ ਡੀ ਪੀ ਓਜ਼ ਅਤੇ ਸੀ ਡੀ ਪੀ ਓਜ਼ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਦੇ ਪੜੇ ਲਿਖੇ ਲੜਕੇ ਅਤੇ ਲੜਕੀਆਂ ਜੋ ਕਿ ਇਹ ਕੰਮ ਕਰਨ ਵਿੱਚ ਦਿਲਚਸਪੀ ਰੱਖਦੇ ਹੋਣ ਦੀਆਂ ਸੂਚੀਆਂ ਬਣਾ ਕੇ ਇੱਕ ਹਫਤੇ ਅੰਦਰ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜਿਆ ਜਾ ਸਕੇ। ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਪੜੇ ਲਿਖੇ ਬੇਰੁਗਾਰਾਂ ਲਈ ਵੀ ਸਵੈ -ਰੁਜਗਾਰ ਦਾ ਇੱਕ ਬਹੁਤ ਵਧੀਆ ਸਾਧਨ ਹੈ। ਇਸ ਰਾਹੀਂ ਉਹ ਲੋਕਾਂ ਨੂੰ ਸਿੱਖਿਅਤ ਕਰਨ ਦੇ ਨਾਲ ਨਾਲ ਆਪਣੀ ਆਰਥਿਕਤਾ ਵਿੱਚ ਵੀ ਵਾਧਾ ਕਰ ਸਕਦੇ ਹਨ। ਉਹਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਸੀ ਤਾਲਮੇਲ ਨਾਲ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਨੇਪਰੇ ਚਾੜਣਾ ਯਕੀਨੀ ਬਣਾਉਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਹਰਦਿਆਲ ਸਿੰਘ ਚੱਠਾ, ਜਿਲਾ ਵਿਕਾਸ ਤੇ ਪੰਚਾਇਤ ਅਫਸਰ ਸ੍ਰ: ਅਮਰੀਕ ਸਿੰਘ, ਜਿਲਾ ਪ੍ਰੋਗ੍ਰਾਮ ਅਫਸਰ ਸ਼੍ਰੀ ਨਰੇਸ਼ ਕੁਮਾਰ, ਜਿਲਾ ਸੂਚਨਾ ਅਫਸਰ ਸ਼੍ਰੀ ਐਸ ਕੇ ਬਾਂਗਾ, ਜਿਲਾ ਕੋਆਰਡੀਨੇਟਰ  ਗੁਰਦੀਪ ਸਿੰਘ ਤੋਂ ਇਲਾਵਾ ਸਮੂਹ ਬੀ ਡੀ ਪੀ ਓਜ਼ ਅਤੇ ਸੀ ਡੀ ਪੀ ਓਜ਼ ਹਾਜਰ ਸਨ।

No comments:

Post a Comment

Post Top Ad

Your Ad Spot